ਰਾਮ ਸਰੂਪ ਅਣਖੀ, ਪੰਜਾਬੀ ਦੇ ਪ੍ਰਸਿਧ ਨਾਵਲਕਾਰ ਸਨ, ਜਿਨ੍ਹਾਂ ਨੇਂ ਆੱਪਣੀ ਸਾਰੀ ਊਮਰ ਹਰਫ਼ਾਂ ਦੇ ਆਲਮ’ਚ ਵਿਚਰਦਿਆਂ ਸੈਂਕੜੇ ਕਹਾਣੀਆਂ ਤੇ ਚਰਚਿਤ ਨਾਵਲ ਲਿਖਣ ਤੇ ਲਾਈ,ਉਨਾਂ ਦੇ ਜੀਵਨ’ਚ ਭਾਵੇਂ ਅਤਿਅੰਤ ਦੁਖਾਂਤ ਖਤਰਨਾਖ ਮੋੜ ਆਏ ਪਰ ਉਹ ਕਲਮ ਨੂੰ ਪਰਿਵਾਰਕ ਫ਼ਰਜਾਂ ਤੋਂ ਵੱਧ ਤਰਜੀਹ ਦਿੰਦੇ ਰਹੇ,ਉਨਾਂ ਦਾ ਜਨਮ 1934’ਚ ਰਿਆਸਤ ਨਾਭਾ ਦੇ ਪਿੰਡ ਧੌਲਾ ਵਿਖੇ ਹੋਇਆ.ਉਨਾਂ ਨੇ 1960 ਤੋਂ ਕਵੀਤਾ ਲਿਖਣੀ ਸ਼ੁਰੂ ਕੀਤੀ,ਉਨਾਂ ਦਾ ਕਹਾਣੀ ਸੰਗ੍ਰਹਿ 1965 ਵਿੱਚ "ਸੁੱਤਾ ਨਾਗ" ਛਪਿਆ ਤਾਂ ਉਨਾਂ ਦੀ ਇਕਦਮ ਪਹਿਚਾਣ ਬਣਨੀ ਸ਼ੁਰੂ ਹਈ ਤੇ ਫ਼ੇਰ ਓਹਨਾਂ ਨੇਂ ਨਿਰੰਤਰ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ,ਉਨਾਂ ਦਾ ਪਹਿਲਾ ਨਾਵਲ "ਪਰਦਾ ਏ ਰੌਸ਼ਨੀ" 1970 ’ਵਿੱਚ ਛਪਿਆ, 1978 ਵਿੱਚ ਛਪੇ ਨਾਵਲ "ਸੁਲਗਦੀ ਰਾਤ" ਨੂੰ ਭਸ਼ਾ ਵਿਭਾਗ ਨੇ "ਉਤਮ ਪੁਸਤਕ" ਦੇ ਤੌਰ ਤੇ ਐਵਾਰਡ ਦਿੱਤਾ,ਉਨਾਂ ਨੇ 1993’ਚ ਮਾਸਿਕ ਪੱਤਰ "ਕਹਾਣੀ ਪੰਜਾਬ" ਸ਼ੁਰੂ ਕੀਤਾ ਜੋ ਹੁਣ ਤੱਕ ਛਪਦਾ ਆ ਰਿਹਾ ਹੈ,ਉਨਾਂ ਦੇ ਨਾਵਲ "ਪਰਤਾਪੀ","ਦੁੱਲੇ ਦੀ ਢਾਬ","ਬਰਾਂ ਤਾਲੀ" ਹਰ ਆਮ ਤੇ ਖਾਸ ਆਦਮੀ ਨੇ ਸ੍ਰਾਹਿਆ,ਨਾਵਲ "ਭੀਮਾ" ਦੇ ਛਪਣ ਪਿੱਛੋਂ ਓਹ ਨਵਾਂ ਨਾਵਲ ਲਿਖ ਰਹੇ ਸਨ,ਮੌਤ ਵਾਲੇ ਦਿਨ ਤੋਂ ਅਗਲੇ ਦਿਨ ਉਨਾਂ ਨੇ ਆੱਪਣਾ ਨਵਾਂ ਨਾਵਲ "ਹੱਡੀ ਬੈਠੇ ਪਿੰਡ" ਛਪਣ ਲਈ ਦੇਣ ਜਾਣਾ ਸੀ ਪਰ ਵਕਤ ਨੇ ਇਕ ਦਿਨ ਪਹਿਲਾਂ ਰਾਤ ਨੂੰ ਸਢੇ ਕੁ ਦਸ ਵਜੇ ਉਨਾਂ ਦੇ ਜੀਵਨ-ਦੀਪ ਨੂੰ ਪੱਲਾ ਮਾਰ ਕੇ ਬੁਝਾ ਦਿੱਤਾ
Born |
August, 28, 1934. |
Died |
February, 14, 2010. |
Showing all works by author. Would you like to see only ebooks?
-
-
-
-
-
-
-
-
-
-
-
-
-
-
-
-
-
-
-
-